asaramayanpunjabi0001.JPG

ਸ਼੍ਰੀ ਆਸਾਰਾਮਾਇਣ

ਬੰਦਿਉ ਗੁਰੂ ਪਦਿ ਪਰਮ ਪਰਾਗਾ।

ਸਰੁਚੀ ਸੁਬਾਸ ਸਰਸ ਅਨੁਰਾਗਾ।।

ਸ਼੍ਰੀ ਗੁਰੂ ਪਦ ਨਖ ਮਨਿ ਮਨ ਜੋਤੀ।

ਸੁਮਰਿਤ ਦਿਵਯ ਦਰਿਸ਼ਟੀ ਹਿਯ ਹੋਤੀ।।

ਗੁਰੂ ਪਦਰਜ ਮਿਦੁ ਮੰਜੁਲ ਅੰਜਨ।

ਨਯਨ ਅਮਿਏ ਦ੍ਰਿਗਦੇਸ਼ ਵਿਭੰਜਨ।।

ਗੁਰੂ ਬਿਨ ਭਵਨਿਧੀ ਤਰੇ ਨਾ ਕੋਈ।

ਜੋ ਬਿਰੰਚੀ ਸ਼ੰਕਰ ਸਮ ਹੋਈ।।

ਨਿਵੇਦਨ

ਗਿਆਨੀ ਮਹਾਪੁਰਖਾਂ ਦਾ ਸੰਗ ਮਿਲਣਾ ਕਠਿਨ ਹੈ। ਕਬੀਰਦਾਸ ਜੀ ਕਹਿੰਦੇ ਹਨ-

ਸੁਖ ਦਿੰਦੇ ਦੁੱਖ ਹਰਦੇ, ਕਰਦੇ ਪਾਪ ਦਾ ਅੰਤ।

ਕਹਿ ਕਬੀਰ ਉਹ ਕਦੋਂ ਮਿਲੇ, ਪਰਮ ਸਨੇਹੀ ਸੰਤ।।

ਸੰਤ ਮਿਲੇ ਇਹ ਸਭ ਮਿਟੇ, ਕਾਲ ਜਾਲ ਜਮ ਚੋਟ।

ਸੀਸ ਨਵਾਵਤ ਢਹਿ ਪਏ, ਸਭ ਪਾਪਨ ਦੀ ਪੋਟ।।

ਇਸ ਤਰਾੰ ਦੇ ਮਹਾਂਪੁਰਖਾਂ ਦੇ ਅੱਗੇ ਜਿਨਾਂ ਨੂੰ ਵੀ ਆਪਣਾ ਅਹੰਕਾਰਰੂਪੀ ਸਿਰ ਝੁਕਾਉਣ ਦਾ ਮੋਕਾ ਮਿਲ ਜਾੰਦਾ ਹੈ, ਉਹ ਧੰਨ ਹੋ ਜਾਂਦੇ ਹਨ। ਸਬੂਲ ਦੇਹ ਰੂਪ ਵਿੱਚ ਅਵਤਾਰੀ ਰੂਪ ਮਹਾਂਪੁਰਖਾਂ ਨੂੰ ਕੋਈ ਭਾਗਸ਼ਾਲੀ ਹੀ ਪਹਿਚਾਨ ਸਕਦਾ ਹੈ। ਲੋਕ ਪਰਮਾਤਮਾ ਨੂੰ ਲੱਭਣ ਜਾਂਦੇ ਹਨ ਅਤੇ ਪਰਮਾਤਮਾ ਇਨਾਂ ਅੱਖਾਂ ਨਾਲ ਕਿੱਤੇ ਵੀ ਨਜਰ ਨਹੀੰ ਆਉਂਦਾ, ਕਿਉਂਕਿ ਉਹ ਅਗੰਮ ਹੈ। ਨਿਰਾਸ਼ ਮਨੁੱਖ ਫਿਰ ਕੀ ਕਰੇ? ਉਹ ਪਰਮ ਪਰਮੇਸ਼ਵਰ ਨੂੰ ਕਿਸ ਤਰਾੰ ਜਾਣੇ? ਕਿੱਦਾਂ ਵੇਖੇ? ਕਬੀਰ ਜੀ ਨੇ ਇਸ ਸੁੰਦਰ ਪਹੇਲੀ ਦਾ ਹੱਲ ਪੇਸ਼ ਕਰਦੇ ਹੇਏ ਕਿਹਾ ਹੈ-

ਅਲਖ ਪੁਰਸ਼ ਦੀ ਆਰਸੀ, ਸਾਧੁ ਕਾ ਹੀ ਦੇਹ।

ਲਖਾ ਜੋ ਚਾਹੇ ਅਲਖ ਨੂੰ, ਇਨਹੀ ਨੂੰ ਲਖ ਲੇਹ।।

ਹੋ ਮਨੁੱਖ ! ਜੇਕਰ ਤੂੰ ਉਸ ਅਲਖ ਨੂੰ ਲਖਨਾ ਹੈ, ਜਿਹਡਾ ਜਾਨਣ ਤੋਂ ਪਰੇ ਹੈ, ਉਸਨੂੰ ਜਾਨਣਾ ਚਾਹੁੰਦਾ ਹੈ, ਜੋ ਦੇਖਣ ਤੋਂ ਵੀ ਪਰੇ ਹੈ, ਉਸ ਨੂੰ ਦੇਖਣ ਦੀ ਚਾਹ ਹੈ ਤਾਂ ਤੂੰ ਅਜਿਹੇ ਸੰਤ ਨੂੰ ਵੇਖ ਲੈ, ਕਿਉਂਕਿ ਉਹਨਾਂ ਵਿੱਚ ਹੀ ਉਹੀ ਪੂਰਨ ਪਰਮਾਤਮਾ ਪ੍ਰਗਟ ਹੋਇਆ ਹੈ।

ਇਹੋ ਜਿਹੇ ਮਹਾਂਪੁਰਖ ਸੰਸਾਰਰੂਪੀ ਮਾਰੂਥਲ ਵਿੱਚ ਸੰਪੂਰਨ ਤਾਪਾਂ ਤੋਂ ਤ੍ਰਿਪਤ ਮਨੁੱਖ ਲਈ ਵਿਸ਼ਾਲ ਵਟ ਬ੍ਰਿਛ ਹੈ, ਸ਼ੀਤਲ ਜਲ ਦੇ ਝਰਨੇ ਹਨ। ਉਹਨਾਂ ਦੀ ਪਵਿੱਤਰਦੇਹ ਨੂੰ ਛੋਹ ਕੇ ਆਉਣ ਵਾਲੀ ਹਵਾ ਵੀ ਜੀਵ ਨੂੰ ਜਨਮ-ਜਨਮਾਂਤਰ ਦੀ ਥਕਾਵਟ ਨੂੰ ਉਤਾਰ ਕੇ ਉਸਦੇ ਦਿਲ ਅੰਦਰ ਆਤਮਿਕ ਸ਼ੀਤਲਤਾ ਨੂੰ ਭਰ ਦਿੰਦੀ ਹੈ। ਇਹੋ ਜਿਹੇ ਮਹਾਂਪੁਰਖਾਂ ਦੀ ਮਹਿਮਾ ਗਾਉਂਦੇ ਗਾਉਂਦੇ ਤਾਂ ਵੇਦ ਅਤੇ ਪੂਰਾਨ ਵੀ ਥੱਕ ਜਾਂਦੇ ਹਨ।

ਇਹੋ ਜਿਹੇ ਇਕ ਮਹਾਨ ਪਰਮ ਪੂਜਨੀਯ ਮਹਾਂਪੁਰਖ ਦੀ ਸੰਪੂਰਨ ਜੀਵਨ ਗਾਥਾ ਨੂੰ ਸਾਰੇ ਭਗਤਾਂ ਅੱਗੇ ਪੇਸ਼ ਕੀਤਾ ਗਿਆ ਹੈ। ਇਸ ਅਨੋਖੇ ਸ਼ੀਤਲ ਅੰਮ੍ਰਿਤਮਯ ਝਰਨੇ ਵਿੱਚ ਇਸ਼ਨਾਨ ਕਰਕੇ............ਆਪਣੇ ਜਨਮ-ਜਨਮਾਂਤਰਾਂ ਦੇ ਪਾਪਾੰ ਨੂੰ ਧੋਵੇ, ਥਕਾਨ ਨੂੰ ਉਤਾਰੋ ਅਤੇ ਪਰਮ ਪਦ ਦੀ ਪ੍ਰਾਪਤੀ ਪਾ ਕੇ ਪਾਰ ਹੋ ਜਾਵੋ।

ਸ਼੍ਰੀ ਯੋਗ ਵੇਦਾਂਤ ਸੇਵਾ ਸਮਿਤੀ, ਅਹਿਮਦਾਬਾਦ ਆਸ਼ਰਮ, ਗੁਜਰਾਤ

ਸ਼੍ਰੀ ਆਸਾਰਾਮਾਇਣ

ਗੁਰੂ ਚਰਨ ਰਜ ਸ਼ੀਸ ਧਰਿ, ਹਿਰਦੇ ਰੂਪ ਵਿਚਾਰ।

ਸ਼੍ਰੀ ਆਸਾਰਾਮਾਇਣ ਕਹੋ, ਵੇਦਾਂਤ ਦਾ ਸਾਰ।।

ਧਰਮ ਕਾਮਾਰਥ ਮੋਕਸ਼ ਦੇ, ਰੋਗ ਸ਼ੋਕ ਸੰਹਾਰ।

ਭਜੇ ਜੋ ਭਗਤਿ ਭਾਵ ਨਾਲ, ਸ਼ੀਗਰ ਹੋਵੇ ਬੇਡਾ ਪਾਰ।।

ਭਾਰਤ ਸਿੰਧੂ ਨਦੀ ਬਖਾਨੀ, ਨਵਾਬ ਜਿਲੇ ਵਿਚ ਗਾਂਵ ਵਿਰਾਨੀ।

ਰਹਿੰਦਾ ਇੱਕ ਸੇਠ ਗੁਨਖਾਨੀ, ਨਾਮ ਥਾਉਮਲ ਸਿਰੂਮਲਾਨੀ।।

ਆਗਿਆ ਵਿੱਚ ਰਹਿੰਦੀ ਮੇਂਹਗੀਬਾ, ਪਤੀ ਪਰਾਇਣ ਨਾਮ ਮੰਗੀਬਾ।

ਚੇਤਰ ਵਦ ਛੇ ਉਨੀਸ ਅਠਾਨਵੇੰ, ਆਸੂਮਲ ਅਵਤਰਿਤ ਆਗਨੇ।।

ਮਾਂ ਮਨ ਵਿੱਚ ਉਮਡਿਆ ਸੁੱਖ ਸਾਗਰ, ਦੁਆਰ ਤੇ ਆਇਆ ਇੱਕ ਸੌਦਾਗਰ।

ਲਿਆਇਆ ਇੱਕ ਅਤਿ ਸੁੰਦਰ ਝੂਲਾ, ਵੇਖ ਪਿਤਾ ਮਨ ਹਰਸ਼ ਨਾਲ ਫੂਲਾ।।

ਸਾਰੇ ਹੈਰਾਨ ਈਸ਼ਵਰ ਦੀ ਮਾਇਆ, ਉਚਿਤ ਸਮੇਂ ਤੇ ਕਿਵੇਂ ਆਇਆ।

ਈਸ਼ਵਰ ਦੀ ਇਹ ਲੀਲਾ ਭਾਰੀ, ਬਾਲਕ ਹੈ ਕੋਈ ਚਮਤਕਾਰੀ।।

ਸੰਤ ਸੇਵਾ ਅਤੇ ਸੁਰਤੀ ਸਰਵਨ, ਮਾਤ-ਪਿਯਾ ਉਪਕਾਰੀ।

ਧਰਮ ਪੁਰਸ਼ ਜਨਮਿਆ ਕੌਈ, ਪੁੰਨਾਂ ਦਾ ਫਲ ਭਾਰੀ।।

ਸੂਰਤ ਸੀ ਬਾਲਕ ਦੀ ਸਲੋਨੀ, ਆਉਂਦੇ ਹੀ ਕਰ ਦਿੱਤੀ ਅਨਹੋਣੀ।

ਸਮਾਜ ਵਿੱਚ ਸੀ ਮਾਨਤਾ ਜਿਵੇਂ, ਪ੍ਰਚਲਿਤ ਇੱਕ ਕਹਾਵਤ ਈਵੇਂ।।

ਤਿੰਨ ਭੈਣਾਂ ਤੋਂ ਬਾਅਦ ਜੋ ਆਵੇ, ਪੁੱਤਰ ਉਹ ਤ੍ਰਿਖੱਣ ਕਹਲਾਵੇ।

ਹੁੰਦਾ ਅਸ਼ੁਭ ਅਮੰਗਲਕਾਰੀ, ਦਰਿਦ੍ਰਤਾ ਲਿਆਉਂਦਾ ਹੈ ਭਾਰੀ।।

ਵਿਪਰੀਤ ਕਿੰਤੂ ਦਿਯਾ ਵਿਖਾਈ, ਘਰ ਵਿੱਚ ਜਿਵੇਂ ਲਕਸ਼ਮੀ ਆਈ।

ਤ੍ਰਿਲੋਕੀ ਦਾ ਆਮਣ ਡੋਲਿਆ, ਕੁਬੇਰ ਨੇ ਵੀ ਭੰਡਾਰ ਖੋਲਿਆ।

ਮਾਨ ਪ੍ਰਤਿਸ਼ਠਾ ਅਤੇ ਵਡਿਆਈ, ਸਭ ਦੇ ਮਨ ਸ਼ਾਂਤੀ ਛਾਈ।।

ਤੇਜੋਮਈ ਬਾਲਕ ਬਡਾ ਆਨੰਦ ਬਡਾ ਅਪਾਰ।

ਸ਼ੀਲ ਸ਼ਾਂਤੀ ਦਾ ਆਤਮ ਧੰਨ, ਕਰਨ ਲਗਾ ਵਿਸਥਾਰ।।

ਇੱਕ ਦਿਨ ਥਾਉਮਲ ਦੁਆਰੇ, ਕੁੱਲ ਗੁਰੂ ਪਰਸ਼ੂਰਾਮ ਪਧਾਰੇ।

ਜਿਵੇਂ ਹੀ ਉਹ ਬਾਲਕ ਨੂੰ ਨਿਹਾਰੇ, ਅਨਾਯਾਸ ਹੀ ਸਹਸਾਂ ਪੁਕਾਰੇ।।

ਇਹ ਨਹੀਂ ਬਾਲਕ ਹੈ ਸਾਧਾਰਨ, ਦੈਵੀ ਲੱਛਣ ਤੇਜ ਹੈ ਕਾਰਨ।

ਨੇਤਰਾਂ ਵਿੱਚ ਸਾਤਵਿਕ ਲੱਛਣ, ਇਸਦੇ ਕੰਮ ਬਡੇ ਵਿਲੱਖਣ।।

ਇਹ ਤਾਂ ਮਹਾਨ ਸੰਤ ਬਣੇਗਾ, ਲੋਕਾਂ ਦਾ ਉਧਾਰ ਕਰੇਗਾ।

ਸੁਣ ਗੁਰੂ ਕੀ ਭਵਿੱਖਵਾਨੀ, ਗਦਗਦ ਹੋ ਗਏ ਸਿਰੁਮਲਾਣੀ।

ਮਾਤਾ ਨੇ ਵੀ ਮੱਥਾ ਚੁੱਮਿਆ, ਹਰ ਕੋਈ ਲੈ ਕੇ ਘੁਮਿਆ।।

ਗਿਆਨੀ ਵੈਰਾਗੀ ਪੂਰਵ ਦਾ, ਤੋਰੇ ਘਰ ਵਿੱਚ ਆਏ।

ਜਨਮ ਲੀਤਾ ਹੈ ਯੋਗੀ ਨੇ ਪੁੱਤਰ ਤੇਰਾ ਕਹਾਏ।।

ਪਾਵਨ ਤੇਰਾ ਕੁੱਲ ਹੋਇਆ, ਜਨਨੀ ਕੋਖ ਕਿਰਤਾਹਥ।

ਨਾਮ ਅਮਰ ਤੇਰਾ ਹੋਇਆ, ਪੂਰਨ ਚਾਰ ਪੁਰਸ਼ਾਰਥ।।

ਸੰਤਾਲੀਸ ਵਿੱਚ ਦੇਸ਼ ਵਿਭਾਜਨ, ਪਾਕ ਚ'ਛਡਿੱਆ ਭੂ ਪਸ਼ੂ ਅਤੇ ਧਨ।

ਭਾਰਤ ਅਹਿਮਦਾਬਾਦ ਵਿੱਚ ਆਏ, ਮਨੀਪੁਰ ਵਿੱਚ ਸਿੱਖਿਆ ਪਾਏ।।

ਬਡੀ ਵਿਲੱਖਣ ਸਿਮਰਨ ਸ਼ਕਤੀ, ਆਸੂਮਲ ਦੀ ਆਸੂ ਯੁਕਤੀ।

ਤੇਜ ਬੁੱਧੀ ਏਕਾਗਾਰ ਨਿਮਰਤਾ, ਤਿਵਰਤ ਕਾਰਜ ਅਤੇ ਸਹਨਸ਼ੀਲਤਾ।।

ਆਸੂਮਲ ਪ੍ਰਸੰਨ ਮੁੱਖ ਰਹਿੰਦੇ, ਸਿੱਖਿਅਕ ਹੱਮਮੁੱਖ ਭਾਈ ਕਹਿੰਦੇ।

ਪਿਸਤਾ ਬਦਾਮ ਕਾਜੂ ਅਖਰੋਟਾ, ਭਰੇ ਜੇਬ ਖਾਦੇਂ ਭਰ ਪੇਟਾ।।

ਦੇ ਦੇ ਮੱਖਣ ਮਿਸ਼ਰੀ ਕੂਜਾ, ਮਾਂ ਨੇ ਸਿਖਾਇਆ ਧਿਆਨ ਅਤੇ ਪੂਜਾ।

ਧਿਆਨ ਦਾ ਸਵਾਦ ਲੱਗਾ ਫਿਰ ਏਵੇਂ, ਰਹੇ ਨਾ ਮੱਛਲੀ ਜਲ ਬਿਨ ਜਿਵੇਂ।।

ਹੋਏ ਬ੍ਰਹਮਵਿੱਦਿਆ ਨਾਲ ਯੁਕਤ ਉਹ, ਉਹੀ ਹੈ ਵਿੱਦਿਆ ਜਾਂ ਵਿਮੁਕਤੇਯ।

ਬਹੁਤ ਰਾਤ ਤੱਕ ਪੈਰ ਦਬਾਉਂਦੇ, ਭਰੇ ਕੰਠ ਪਿਤਾ ਤੋ ਆਸ਼ੀਸ਼ ਪਾਉਂਦੇ।।

ਪੁੱਤਰ ਤੇਰਾ ਜਗਤ ਵਿੱਚ, ਸਦਾ ਰਹੇਗਾ ਨਾਮ।

ਲੋਕਾੰ ਦੇ ਤੇਰੇ ਤੋਂ, ਸਦਾ ਪੂਰਨ ਹੇਣਗੇ ਕਾਮ।।

ਸਿਰ ਤੋਂ ਹਟੀ ਪਿਤਾ ਦੀ ਛਾਇਆ, ਫਿਰ ਮਾਇਆ ਨੇ ਜਾਲ ਫੈਲਾਇਆ।

ਵੱਡੇ ਭਰਾ ਦਾ ਹੇਇਆ ਦੁਸ਼ਾਸਨ, ਵਿਅਰਥ ਗਏ ਮਾਂ ਦੇ ਆਸ਼ਵਾਸਨ।।

ਛੁੱਟਿਆ ਵੈਭਵ ਸਕੂਲੀ ਸਿੱਖਿਆ, ਸ਼ੁਰੂ ਹੋ ਗਈ ਅਗਨੀ ਪਰੀਖਿਆ।

ਗਏ ਸਿੱਧਪੁਰ ਨੌਕਰੀ ਕਰਨੇ, ਕ੍ਰਿਸ਼ਨ ਦੇ ਅੱਗੇ ਵਹਾਏ ਝਰਨੇ।।

ਸੇਵਕ ਸਖਾ ਭਾਵ ਤੋਂ ਭੀਜੇ, ਗੋਬਿੰਦ ਮਾਦਵ ਤਿਉ ਰੀਝੇ।

ਇਕ ਦਿਨ ਇੱਕ ਮਾਈ ਆਈ, ਬੋਲੀ ਹੇ ਭਗਵਨ ਸੁਖਦਾਈ।।

ਪਏ ਪੁੱਤ ਦੁੱਖ ਮੈਨੂੰ ਝੇਲਨੇ, ਖੂਨ ਕੇਸ ਦੋ ਬੇਟੇ ਜੇਲ ਮੇਂ।

ਬੋਲੇ ਆਸੂ ਸੁੱਖ ਪਾਉਣਗੇ, ਨਿਰਦੋਸ਼ ਛੁੱਟ ਜਲਦੀ ਆਉਣਗੇਂ।।

ਬੇਟੇ ਘਰ ਆਏ ਮਾਂ ਭੱਜੀ, ਆਸੂਮਲ ਦੇ ਚਰਨੀ ਲੱਗੀ।

ਆਸੂਮਲ ਦਾ ਪੁਸ਼ਟ ਹੇਇਆ, ਅਲੋਕਿਕ ਪ੍ਰਭਾਵ।

ਵਾਕਸਿੱਧੀ ਦੀ ਸ਼ਕਤੀ ਦਾ, ਹੋ ਗਿਆ ਪ੍ਰਦੁਰਭਾਵ।।

ਬਰਸ ਸਿੱਧਪੁਰ ਤਿੰਨ ਬਿਤਾਏ, ਵਾਪਸ ਅਹਿਮਦਾਬਾਦ ਨੂੰ ਆਏ।

ਕਰਨ ਲੱਗੀ ਲੱਛਮੀ ਨਰਤਨ, ਕਰ ਦਿੱਤਾ ਭਰਾ ਦਾ ਦਿਲ ਪਰਿਵਰਤਨ।।

ਦ੍ਰਰਿਦ੍ਰਤਾ ਨੂੰ ਦੂਰ ਕਰ ਦਿੱਤਾ, ਘਰ ਵੈਭਵ ਭਰਪੂਰ ਕਰ ਦਿੱਤਾ।

ਸਿਨੇਮਾ ਉਹਨਾਂ ਨੂੰ ਕਦੇ ਨਾ ਭਾਏ, ਬਲਾਤ ਲੈ ਗਏ ਰੌਂਦੇ ਆਏ।।

ਜਿਸ ਮਾਂ ਨੇ ਸੀ ਧਿਆਨ ਸਿਖਾਇਆ, ਉਸਨੂੰ ਹੀ ਰੋਣਾ ਆਇਆ।

ਮਾਂ ਕਰਨਾ ਚਾਹੁੰਦੀ ਸੀ ਸ਼ਾਦੀ, ਆਸੂਮਲ ਦਾ ਮਨ ਵੈਰਾਗੀ।।

ਫਿਰ ਵੀ ਸਭਨੇ ਸ਼ਕਤੀ ਲਗਾਈ, ਜਬਰਨ ਕਰ ਦਿੱਤੀ ਉਹਨਾਂ ਦੀ ਸਗਾਈ।

ਸ਼ਾਦੀ ਨੂੰ ਜਦ ਹੋਇਆ ਉਹਨਾਂ ਦਾ ਮਨ, ਆਸੂਮਲ ਕਰ ਗਏ ਪਲਾਯਨ।।

ਪੰਡਿਤ ਕਿਹਾ ਗੁਰੂ ਸਮਰਥ ਨੂੰ, ਰਾਮਦਾਸ ਸਾਵਧਾਨ।

ਸ਼ਾਦੀ ਫੇਰੇ ਫਿਰਦੇ ਹੋਏ, ਭੱਜੇ ਛੁਡਾ ਕੇ ਜਾਨ।।

ਕਰਤ ਖੋਜ ਵਿੱਚ ਨਿਕਲ ਗਿਆ ਦਮ, ਮਿਲੇ ਬਰੁੱਚ ਚ' ਅਸ਼ੋਕ ਆਸ਼ਰਮ।

ਕਠਿਨਾਈ ਵਿੱਚ ਮਿਲਿਆ ਰਸਤਾ, ਪ੍ਰਤਿਸ਼ਠਾ ਦਾ ਦਿੱਤਾ ਵਾਸਤਾ।।

ਘਰ ਚ' ਆਏ ਆਜਮਾਏ ਗੁਰ, ਬਾਰਾਤ ਲੈ ਪਹੁੰਚੇ ਆਦੀਪੁਰ।

ਵਿਆਹ ਹੋਇਆ ਪਰ ਮਨ ਦ੍ਰਿਡਆਇਆ, ਭਗਤ ਨੇ ਪਤਨੀ ਨੂੰ ਸਮਝਾਇਆ।।

ਆਪਣਾ ਵਿਵਹਾਰਰ ਤੱਦ ਹੋਏਗਾ, ਜੱਦ ਮੈਨੂੰ ਸਾਖਸ਼ਾਤਕਾਰ ਹੋਵੇਗਾ।।

ਨਾਲ ਰਹੇਂ ਜਿਉਂ ਆਤਮ ਕਾਇਆ, ਨਾਲ ਰਹੇ ਵੈਰਾਗੀ ਮਾਇਆ।

ਅਨਸ਼ਵਰ ਹਾਂ ਮੈਂ ਜਾਣਦਾ, ਸੱਤ ਚਿੱਤ ਹਾਂ ਆਨੰਦ।

ਸਥਿਤਿ ਵਿੱਚ ਜੀਨ ਲਗਾ, ਹੋਵੇ ਪਰਮਾਨੰਦ।।

ਮੂਲ ਗ੍ਰੰਥ ਅਧਿਐਨ ਦੇ ਹੇਤੁ, ਸੰਸਕ੍ਰਿਤ ਭਾਸ਼ਾ ਹੈ ਇੱਕ ਸੇਤੂ।

ਸੰਸਕ੍ਰਿਤ ਦੀ ਸਿੱਖਿਆ ਪਾਈ, ਗਤੀ ਅਤੇ ਸਾਧਨਾ ਵਧਾਈ।।

ਇਕ ਸਲੋਕ ਹਿਰਦੈ ਵਿੱਚ ਬੈਠਾ, ਵੇਰਾਗਯ ਸੋਇਆ ਉੱਠ ਬੈਠਾ।

ਆਸ਼ਾ ਛੱਡ ਨੇਰਾਸ਼ਅਵਿਲੰਬਿਤ, ਉਸਦੀ ਸਿੱਖਿਆ ਪੂਰਨ ਅਨੁਸ਼ਤਿਤ।।

ਲੱਛਮੀ ਦੇਵੀ ਨੂੰ ਸਮਝਾਇਆ, ਈਸ਼ ਪ੍ਰਾਪਤ ਕਰਕੇ ਵਾਪਸ ਆਵਾਂਗਾ।।

ਕੇਦਾਰਨਾਥ ਦੇ ਦਰਸ਼ਨ ਪਾਏ, ਲਕਸ਼ਾਦਿਪੱਤੀ ਆਸ਼ੀਸ਼ ਪਾਏ।

ਪੁੰਨਿ ਪੂਜਾ ਪੁੰਨ ਸੰਕਲਪਾਏ, ਈਸ਼ ਪ੍ਰਾਪਤੀ ਦਾ ਆਸ਼ੀਸ਼ ਪਾਏ।।

ਆਏ ਕ੍ਰਿਸ਼ਨ ਲੀਲਾ ਸਥੱਲੀ ਵਿੱਚ, ਵਰਿੰਦਾਵਨ ਦੀ ਕੁੰਜ ਗਲੀਆਂ ਵਿੱਚ।

ਕ੍ਰਿਸ਼ਨ ਨੇ ਮਨ ਵਿਚ ਐਸਾ ਡਾਲਾ, ਉਹ ਜਾ ਪਹੁੰਚੇ ਨੈਨੀਤਾਲਾ।।

ਉਥੇ ਸੀ ਕਸਤਰੀਏ ਬ੍ਰਹਮ ਨਿਸ਼ਚਿਤ, ਸੁਆਮੀ ਲੀਲਾ ਸ਼ਾਹ ਪ੍ਰਤਿਸ਼ਠਿਤ।

ਅੰਦਰ ਨਰਮ ਸੀ ਬਾਹਰ ਕਠੋਰਾ, ਨਿਰਵਿਕਲਪ ਜੋ ਕਾਗਜ ਕੋਰਾ।।

ਪੂਰਨ ਸੁਤੰਤਰ ਪਰਮ ਉਪਕਾਰੀ, ਬ੍ਰਹਮਸਥਿਤ ਆਤਮਾ ਸ਼ਾਖਸਾਤਕਾਰੀ।

ਈਸ਼ ਕਿਰਪਾ ਬਿਨ ਗੁਰੂ ਨਹੀਂ, ਗੁਰੂ ਬਿਨ ਨਹੀਂ ਗਿਆਨ।

ਗਿਆਨ ਬਿਨਾਂ ਆਤਮ ਨਹੀਂ, ਗਵਾਹਿੰ ਵੇਦ ਪੁਰਾਨ।।

ਜਾਨਨ ਨੂੰ ਸਾਧਕ ਦੀ ਕੋਟੀ, ਸੱਤਰ ਦਿਨ ਤੱਕ ਹੋਈ ਕਸੋਟੀ।

ਕੰਚਣ ਨੂੰ ਅਗਨੀ ਵਿੱਚ ਤਪਾਇਆ, ਗੁਰੂ ਨੇ ਆਸੂਮਲ ਬੁਲਵਾਇਆ।।

ਕਿਹਾ ਗ੍ਰਹਿਸਤ ਹੋ ਕ੍ਰਮ ਕਰਨਾ, ਧਿਆਨ ਭਜਨ ਘਰ ਵਿੱਚ ਹੀ ਕਰਨਾ।

ਆਗਿਆ ਮਨ ਕੇ ਘਰ ਵਿਚ ਆਏ, ਪਕਸ਼ ਵਿੱਚ ਮੋਟੀ ਕੌਰਲ ਧਾਏ।।

ਨਰਮਦਾ ਤਟ ਤੇ ਧਿਆਨ ਲਗਾਇਆ, ਲਾਲ ਜੀ ਮਹਾਰਾਜ ਆਕਰਸ਼ਾਏ।

ਸਪ੍ਰੇਮ ਸ਼ੀਲ ਸੁਆਮੀ ਪਹਿ ਧਾਏ, ਦੱਤਕੁਟੀਰ ਵਿੱਚ ਸਾਗ੍ਰਹਿ ਲਾਏ।।

ਉਮਡਿਆ ਪ੍ਰਭੂ ਪ੍ਰੇਮ ਦਾ ਚਸਕਾ, ਅਨੁਸ਼ਠਾਨ ਚਾਲੀਸ ਦਿਨਾਂ ਦਾ।

ਮਰੇ ਛੇ ਛਤਰੂ ਸਥਿਤੀ ਪਾਈ, ਬ੍ਰਹਮਨਿਸ਼ਠਤਾ ਸਹਜ ਸਮਾਈ।।

ਸ਼ੁਭਾਸੁਭ ਸਮ ਰੋਣਾ ਗਾਣਾ, ਗਰਮੀ ਠੰਡ ਮਾਨ ਅਤੇ ਅਪਮਾਨਾ।

ਤ੍ਰਿਪਤ ਹੋ ਗਈ ਭੁੱਖ ਅਤੇ ਪਿਆਸ, ਮਹੱਲ ਅਤੇ ਕੁਟੀਆ ਆਸ ਨਿਰਾਸ।।

ਭਗਤੀ ਯੋਗ ਗਿਆਨ ਅਭਿਆਸੀ, ਹੋਏ ਸਮਾਨ ਮਗਹਰ ਅਤੇ ਕਾਸੀ।

ਭਾਵ ਹੀ ਕਾਰਨ ਈਸ਼ ਹੈ, ਨ ਸਵਰਨ ਕਾਠ ਪਸ਼ਾਨ।

ਸ਼ਤ ਚਿੱਤ ਆਨੰਦ ਹੂਪ ਹੈ, ਵਿਆਪਕ ਹੈ ਭਗਵਾਨ।।

ਬ੍ਰਹਮੇਸ਼ਾਨ ਜਨਾਰਦਨ, ਸਾਰਦ ਸ਼ੇਸ ਗਨੇਸ਼।

ਨਿਰਾਕਾਰ ਸਾਕਾਰ ਹੈ, ਹੈ ਸਰਵਤ ਭਵੇਛ।।

ਹੋਏ ਆਸੂਮਲ ਬ੍ਰਹਮ ਅਭਿਆਸੀ, ਜਨਮ ਅਨੇਕਾਂ ਲੱਗੇ ਬਾਸੀ।

ਦੂਰ ਹੋ ਗਈ ਆਦਿ ਵਿਆਦਿ, ਸਿੱਧ ਹੋ ਗਈ ਸਹਿਜ ਸਮਾਧੀ।।

ਇੱਕ ਰਾਤ ਨਦੀ ਕਿਨਾਰੇ ਮਨ ਆਕਰਸ਼ਾ, ਆਈ ਜੋਰ ਨਾਲ ਹਨੇਰੀ ਵਰਖਾ।

ਬੰਦ ਮਕਾਨ ਬਰਾਂਡਾ ਖਾਲੀ, ਬੈਠੇ ਊੱਥੇ ਸਮਾਧੀ ਲੱਗਾ ਲਈ।।

ਵੇਖਿਆ ਕਿਸੇ ਨੇ ਸੋਚਿਆ ਡਾਕੂ, ਲੈ ਕੇ ਆਏ ਭਾਲਾ ਚਾਕੂ।

ਦੋਡੇ ਚੀਖੇ ਸ਼ੌਰ ਪੈ ਗਿਆ, ਛੁਟੀ ਸਮਾਧੀ ਧਿਆਨ ਖਿੱਚ ਗਿਆ।।

ਸਾਧਕ ਊੱਠੇ ਸੀ ਵਿਖਰੇ ਕੇਸ਼ਾ, ਰਾਗ ਦ੍ਰਵੇਸ਼ ਨਾ ਕੰਚਿਤ ਲੇਸ਼ਾ।

ਸਰਲ ਲੋਕਾਂ ਨੇ ਸਾਧੂ ਮੰਨਿਆ, ਹੱਤਿਆਰਿਆ ਨੇ ਕਾਲ ਹੀ ਮੰਨਿਆ।।

ਭੈਰਵ ਦੇਖ ਦੁਸ਼ਟ ਘਬਰਾਏ, ਪਹਿਲਵਾਨ ਜੋ ਮਲ ਹੀ ਪਾਏ।

ਕਾਮੀਜਨਾਂ ਨੇ ਆਸ਼ਕ ਮੰਨਿਆ, ਸਾਧੂਜਨ ਕੀਤਾ ਪ੍ਰਣਾਮਾ।।

ਇਕ ਦ੍ਰਿਸ਼ਟੀ ਵੇਖੇ ਸਾਰੇ, ਚਲੇ ਸ਼ਾਂਤ ਗੰਭੀਰ।

ਸ਼ਸਤਰਾਂ ਦੀ ਭੀਡ਼ ਨੂੰ, ਸਹਿਜ ਗਏ ਉਹ ਚੀਰ।।

ਮਾਤਾ ਆਈ ਧਰਮ ਦੀ ਸੇਵੀ, ਨਾਲ ਲੈ ਕੇ ਪਤਨੀ ਲੱਛਮੀ ਦੇਵੀ।

ਦੋਵੇਂ ਫੁੱਟ ਫੁੱਟ ਕੇ ਰੋਈ, ਰੋੰਦਿਆ ਵੇਖ ਕਰੁਨਾ ਵੀ ਰੋਈ।।

ਸੰਤ ਲਾਲ ਜੀ ਦਾ ਹਿਰਦੈ ਪਸੀਜਿਆ, ਹਰ ਦਰਸ਼ਕ ਆਸੂ ਵਿੱਚ ਭਿੱਜਿਆ।

ਕਿਹਾ ਸਾਰਿਆ ਨੇ ਤੁਸੀਂ ਜਾਉ, ਆਸੂਮਲ ਬੋਲੇ ਕਿ ਭਾਇਉ।।

ਚਾਲੀ ਦਿਨ ਹੋਏ ਨਹੀਂ ਪੂਰੇ, ਅਨੁਸ਼ਠਾਨ ਹੈ ਮੇਰਾ ਅਧੂਰਾ।

ਆਸੂਮਲ ਨੇ ਛੱਡੀ ਤ੍ਰਿਤਿਖਸ਼ਨਾ, ਮਾਂ ਪਤਨੀ ਨੇ ਕੀਤੀ ਪ੍ਰਤੀਕਸ਼ਾ।।

ਜਿਸ ਦਿਨ ਪਿੰਡ ਚੋਂ ਹੋਈ ਵਿਦਾਈ, ਜਾਰ ਜਾਰ ਰੋਏ ਲੋਕ ਲੁਗਾਈ।

ਅਹਿਮਦਾਬਾਦ ਨੂੰ ਹੋਏ ਰਵਾਨਾ, ਮਿਆਗਾਂਵ ਤੋਂ ਕੀਤਾ ਪਯਾਨਾ।।

ਮੁੰਬਈ ਗਏ ਗੁਰੂ ਕਿ ਚਾਹ, ਮਿਲੇ ਉਥੇ ਲੀਲਾ ਸ਼ਾਹ।

ਪਰਮ ਪਿਤਾ ਨੇ ਪੁੱਤਰ ਨੂੰ ਵੇਖਿਆ, ਸੂਰਜ ਨੇ ਘਟਜ ਵਿੱਚ ਪੇਖਿਆ।।

ਘੱਟਕ ਤੋਡ਼ ਜਲ ਜਲ ਵਿੱਚ ਮਿਲਾਇਆ, ਜਲ ਪ੍ਰਕਾਸ ਆਕਾਸ਼ ਵਿੱਚ ਛਾਇਆ।

ਨਿੱਜ ਸਵਰੂਪ ਦਾ ਗਿਆਨ ਦ੍ਰਿਡਾਇਆ, ਢਾਈ ਦਿਨ ਤੱਕਸ਼ ਨਾ ਆਇਆ।।

ਆਸੌਜ ਸ਼ੁਧ ਦੋ ਦਿਵਸ, ਸੰਵਤ ਬੀਸ ਈਕੀਸ।

ਮੱਧ ਢਾਈ ਵਜੇ, ਮਿਲਿਆ ਈਸ਼ ਨਾਲ ਈਸ਼।।

ਦੇਹ ਸਾਰੀ ਮਿਥਿਆ ਹੋਈ, ਜਗਤ ਹੇਇਆ ਨਿਸਾਰ।

ਹੋਇਆ ਆਤਮਾ ਦੇ ਨਾਲ, ਫਿਰ ਆਪਣਾ ਸ਼ਾਖਸਤਾਕਾਰ।।

ਪਰਮ ਸੁਤੰਤਰ ਪੁਰਸ਼ ਦਰਸਾਇਆ, ਜੀਵ ਗਿਆ ਅਤੇ ਸ਼ਿਵ ਨੂੰ ਪਾਇਆ।

ਜਾਨ ਲਿਤਾ ਹੈ ਸ਼ਾਂਤ ਨਿਰੰਜਨ, ਲੱਗੇ ਨਾ ਮੈਨੂੰ ਕੋਈ ਬੰਧਨ।।

ਇਹ ਜਗਤ ਸਾਰਾ ਹੈ ਨਸ਼ਵਰ, ਮੈਂ ਹੀ ਸ਼ਾਸ਼ਵਤ ਇੱਕ ਅਨਸ਼ਵਰ।

ਦੀਦ ਹਨ ਦੋ ਪਰ ਦ੍ਰਿਸ਼ਟੀ ਇੱਕ ਹੈ, ਲਘੁ ਗੁਰੂ ਵਿਚ ਉਹੀ ਇੱਕ ਹੈ।।

ਸਰਵਤ ਇੱਕ ਕਿਸੇ ਬਤਲਾਏ, ਸਰਵਵਿਆਪਤ ਕਿਤੇ ਆਏ ਜਾਏ।

ਅਨੰਤ ਹੀ ਬ੍ਰਹਿਮੰਡ ਪਸਾਰਾ, ਚਲੇ ਉਸਦੀ ਇੱਛਾ ਅਨੁਸਾਰਾ।

ਜੇਕਰ ਉਹ ਸੰਕਲਪ ਚਲਾਏ, ਮੁਰਦਾ ਵੀ ਜਿੰਦਾ ਹੋ ਜਾਵੇ।।

ਬ੍ਰਹਮ ਸਥਿਤੀ ਪ੍ਰਾਪਤ ਕਰ, ਕਾਰਜ ਰਹੇ ਨਾ ਸ਼ੇਸ।

ਮੋਹ ਕਦੀਂ ਨਾ ਠਗ ਸਕੇ, ਇੱਛਾ ਨਹੀਂ ਲਵਲੇਸ਼।।

ਪੂਰਨ ਗੁਰੂ ਕ੍ਰਿਪਾ ਮਿਲੀ, ਪੂਰਨ ਗੁਰੂ ਦਾ ਗਿਆਨ।

ਆਸੂਮਲ ਤੋਂ ਹੋ ਗਏ, ਸਾਈਂ ਆਸਾਰਾਮ।।

ਜਾਗਤ ਸਵਪਨ ਸੁਸ਼ਪਤੀ ਚੇਤੇ, ਬ੍ਰਹਮਾਨੰਦ ਦਾ ਆਨੰਦ ਲੈਦੇ।

ਖਾਂਦੇ ਪੀਂਦੇ ਮੋਨ ਜਾ ਕਹਿੰਦੇ, ਬ੍ਰਹਮਾਨੰਦ ਮਸਤੀ ਵਿਚ ਰਹਿੰਦੇ।।

ਰਵੇ ਗ੍ਰਹਿਸਥ ਗੁਰੂ ਦਾ ਆਦੇਸ, ਗ੍ਰਹਿਸਥ ਸਾਧੂ ਕਰੋ ਉਪਦੇਸ਼।

ਕੀਤੇ ਗੁਰੂ ਨੇ ਵਾਰੇ ਨਿਆਰੇ, ਗੁਜਰਾਤ ਡੀਸਾ ਪਿੰਡ ਪਧਾਰੇ।।

ਮ੍ਰਿਤ ਗਾਂ ਨੂੰ ਦਿੱਤਾ ਜੀਵਨ ਦਾਨ, ਤੱਦ ਤੋਂ ਲੋਕਾਂ ਨੇ ਲਿਆ ਪਹਿਚਾਨ।

ਦਰਵਾਜੇ ਤੇ ਕਹਿੰਦੇ ਨਾਰਾਇਣ ਹਰਿ, ਲੈਣ ਜਾਦੇਂ ਕਦੀਂ ਮਧੁਕੱਰੀ।।

ਤੱਦ ਤੋਂ ਉਹ ਸਤਸੰਗ ਸੁਣਾਉਂਦੇ, ਸਾਰੇ ਆਏ ਸ਼ਾਂਤੀ ਪਾਉਂਦੇ।

ਜੋ ਆਇਆ ਉੱਧਾਰ ਕਰ ਦਿੱਤਾ, ਭਗਤ ਦਾ ਬੇਡਾ ਪਾਰ ਕਰ ਦਿੱਤਾ।।

ਕਿੰਨੇ ਹੀ ਮਰਨਾਸਨ ਚਲਾਏ, ਵਿਅਸਨ ਮਾਂਸ ਅਤੇ ਮਦ ਛੁਡਾਏ।

ਇੱਕ ਦਿਨ ਮਨ ਉਕਤਾ ਗਿਆ, ਕੀਤਾ ਡੀਸਾ ਤੋਂ ਕੂਚ।

ਆਈ ਮੋਜ ਫਕੀਰ ਦੀ, ਦਿੱਤਾ ਝੋਂਪਡਾ ਫੂੰਕ।।

ਉਹ ਨਾਰੇਸ਼ਵਰ ਧਾਮ ਪਧਾਰੇ, ਜਾ ਪਹੁੰਚੇ ਨਰਮਦਾ ਕਿਨਾਰੇ।

ਮੀਲਾ ਪਿੱਛੇ ਛੱਡਿਆ ਮੰਦਰ, ਗਏ ਘੋਰ ਜੰਗਲ ਦੇ ਅੰਦਰ।।

ਘਣੇ ਵ੍ਰਿਖ ਤਲੇ ਪੱਥਰ ਤੇ, ਬੈਠੇ ਧਿਆਨ ਨਿਰੰਜਨ ਕਾ ਧਰ।

ਰਾਤ ਗਈ ਸਵੇਰ ਹੋ ਆਈ, ਬਾਲ ਰਵੀ ਨੇ ਸੂਰਤ ਵਿਖਾਈ।।

ਸਵੇਰੇ ਪਕਸ਼ੀ ਕੋਇਲ ਕੁਕੰਤਾ, ਛੁੱਟ ਗਿਆ ਧਿਆਨ ਉੱਠ ਗਏ ਸੰਤਾ।

ਪ੍ਰਾਤਾ ਵਿਦਿ ਨਿਵਰਤ ਹੋ ਆਏ, ਫੇਰ ਅਭਿਆਸ ਕਸ਼ੁਦਾ ਦਾ ਪਾਏ।।

ਸੋਚਿਆ ਮੈਂ ਨਾ ਕਿਤੇ ਜਾਵਾਂਗਾ, ਏਥੇ ਬੈਠ ਕੇ ਹੀ ਖਾਵਾਂਗਾ।

ਜਿਸ ਨੂੰ ਗਰਜ ਹੋਵੇਗੀ ਆਵੇਗਾ, ਸ਼੍ਰਿਸ਼ਟੀ ਕਰਤਾ ਖੁਦ ਲਿਆਵੇਗਾ।।

ਜਿਵੇਂ ਹੀ ਮਨ ਵਿਚਾਰ ਉਹ ਲਿਆਏ, ਤਿਵੇ ਹੀ ਦੋ ਕਿਸਾਨ ਉਥੇ ਆਏ।

ਦੋਨਾਂ ਸਿਰ ਤੇ ਬੰਨਿਆ ਸਾਫਾ, ਖਾਦਪੇੲ ਲੈਕੇ ਦੋਵੇ ਹੱਥਾ।।

ਬੋਲੇ ਜੀਵਨ ਸਫਲ ਹੈ ਅੱਜ, ਆਦਰਯ ਸਵੀਕਾਰੋ ਮਹਾਰਾਜ।

ਬੋਲੇ ਸੰਤ ਹੋਰ ਕਿਤੇ ਜਾਉ, ਜੋ ਹੈ ਤੁਹਾਡਾ ਉਸਨੂੰ ਖਵਾਉ।।

ਬੋਲੇ ਕਿਸਾਨ ਤੁਹਾਨੂੰ ਵੇਖਿਆ, ਸੁਪਨੇ ਵਿਚ ਮਾਰਗ ਰਾਤ ਨੂੰ ਵੇਖਿਆ।

ਸਾਡਾ ਨਾ ਕੋਈ ਸੰਤ ਹੈ ਦੂਜਾ, ਆਉ ਪਿੰਡ ਕਰੀਏ ਤੁਹਾਡੀ ਪੂਜਾ।।

ਆਸਾਰਾਮ ਤੱਦ ਮਨ ਵਿਚ ਧਾਰੇ, ਨਿਰਾਕਾਰ ਆਧਾਰ ਹਮਾਰੇ।

ਪੀਤਾ ਦੁੱਧ ਥੋਡਾ ਫਲ ਖਾਇਆ, ਨਦੀ ਕਿਨਾਰੇ ਯੋਗੀ ਧਾਇਆ।।

ਗਾਂਧੀ ਨਗਰ ਗੁਜਰਾਤ ਵਿੱਚ, ਹੈ ਮੁਟੇਰਾ ਗਾਂਵ।

ਬ੍ਰਹਮਨਿਸ਼ਨ ਸ਼੍ਰੀ ਸੰਤ ਦਾ, ਇਹੀ ਹੈ ਪਾਵਨ ਧਾਮ।।

ਆਤਮ ਆਨੰਦ ਵਿੱਚ ਮਸਤ ਹੈ, ਕਰੇ ਵੇਦਾਂਤੀ ਖੇਲ।

ਭਗਤੀ ਯੋਗ ਅਤੇ ਗਿਆਨ ਦਾ, ਸਤਿਗੁਰੂ ਕਰਦੇ ਮੇਲ।।

ਸਾਧਿਕਾਵਾਂ ਦਾ ਅਲੱਗ ਆਸ਼ਰਮ ਨਾਰੀ ਉਥਾਨ।

ਨਾਰੀ ਸ਼ਕਤੀ ਜਾਗਰਿਤ ਸਦਾ, ਜਿਸਦਾ ਨਹੀਂ ਬਿਆਨ।।

ਬਾਲਕ ਬ੍ਰਿਧ ਅਤੇ ਨਰ ਨਾਰੀ, ਸਾਰੇ ਪ੍ਰਰੇਨਾ ਪਾਉਣ ਭਾਰੀ।

ਇੱਕ ਵਾਰ ਜਿਹਡਾ ਦਰਸ਼ਨ ਪਾਵੇ, ਸ਼ਾਂਤੀ ਦਾ ਅਨੁਭਵ ਹੋ ਜਾਵੇ।।

ਨਿੱਤ ਵਿਵਿਧ ਪ੍ਰਯੋਗ ਕਰਾਉਣ, ਨਾਨਾ ਅਨੁਸੰਧਾਨ ਬਤਾਉਣ।

ਨਾਭੀ ਵਿੱਚ ਉਹ 'ਉਮ' ਕਹਾਉਣ, ਹਿਰਦੈ ਵਿੱਚ ਉਹ 'ਰਾਮ' ਕਹਾਉਣ।।

ਸਾਧਾਰਨ ਧਿਆਨ ਜੋ ਲਗਾਵੇ, ਉਹਨਾਂ ਨੂੰ ਗਹਿਰੇ ਵਿਚ ਲੈ ਜਾਣ।

ਸਭ ਨੂੰ ਨਿਰਭਯੈ ਯੋਗ ਸਿਖਾਉਣ, ਸਭਦਾ ਆਤਮਉਥਾਨ ਕਰਾਉਣ।।

ਹਜਾਰਾ ਦੇ ਉਹ ਰੋਗ ਮਿਟਾਉਣ, ਅਤੇ ਲੱਖਾਂ ਤੇ ਸ਼ੋਕ ਹਰ ਲੈਂਦੇ।।

ਜਿਸਨੇ ਨਾਂ ਦਾ ਦਾਨ ਲੀਤਾ ਹੈ, ਗੁਰੂ ਅੰਮ੍ਰਿਤ ਦਾ ਪਾਨ ਕੀਤਾ ਹੈ।

ਉਸਦਾ ਯੋਗ ਕਸ਼ੇਮ ਉਹ ਰੱਖਦੇ, ਉਹ ਨਾ ਤਿੰਨਾ ਤਾਪਾਂ ਤੋਂ ਤਪਦੇ।।

ਧਰਮ ਕਮਾਰਥ ਮੋਕਸ਼ ਉਹ ਪਾਉਂਦੇ, ਆਪਦ ਰੋਗਾਂ ਤੋਂ ਬੱਚ ਜਾਂਦੇ।

ਸਾਰੇ ਸ਼ਿਸ ਰਕਸ਼ਾ ਪਾਉਂਦੇ ਹਨ, ਸੂਖਮ ਸਰੀਰ ਗੁਰੂ ਆਉਂਦੇ ਹਨ।।

ਸੱਚਮੁਚ ਗੁਰੂ ਹਨ ਦੀਨ ਦਿਆਲ, ਸਹਜ ਹੀ ਕਰ ਦਿੰਦੇ ਹਨ ਨਿਹਾਲ।

ਉਹ ਚਾਹੁੰਦੇ ਸਭ ਝੋਲੀ ਭਰ ਲੈਣ, ਨਿੱਜ ਆਤਮਾ ਦਾ ਦਰਸ਼ਨ ਕਰ ਲੈਣ।।

ਇੱਕ ਸੋ ਅੱਠ ਜੋ ਪਾਠ ਕਰਨਗੇ, ਉਸਦੇ ਸਾਰੇ ਕਾਜ ਸਰਨਗੇ।

ਗੰਗਾ ਰਾਮ ਸ਼ੀਲ ਹੈ ਦਾਸਾ, ਹੋਵੇਗੀ ਪੂਰਨ ਸਭ ਅਭਿਲਾਸ਼ਾ।।

ਵਰਾਭਯਦਾਤਾ ਸਤਿਗੁਰੂ ਪਰਮ ਹੀ ਭਗਤ ਕ੍ਰਿਪਾਲ।

ਨਿਸ਼ਚਲ ਪ੍ਰੇਮ ਨਾਲ ਜਿਹਡਾ ਭਜੇ, ਸਾਂਈ ਕਰੇ ਨਿਹਾਲ।।

ਮਨ ਵਿੱਚ ਨਾਮ ਤੇਰਾ ਰਹੇ, ਮੁੱਖ ਤੇ ਰਹੇ ਸੁਗੀਤ।

ਸਾਨੂੰ ਏਨਾ ਦੇਵੋ, ਰਹੇ ਗੁਰੂ ਚਰਨ ਵਿੱਚ ਪ੍ਰੀਤ।।

ॐॐॐॐॐॐॐॐॐॐॐॐॐॐॐॐॐॐॐ

ਸ਼੍ਰੀ ਗੁਰੂ ਮਹਿਮਾ

ਗੁਰੂ ਬਿਨ ਗਿਆਨ ਨਾ ਉਪਜੇ, ਗੁਰੂ ਬਿਨ ਮਿਟੇ ਨਾ ਭੇਦ।

ਗੁਰੂ ਬਿਨ ਸੰਸ਼ੇ ਨਾ ਮਿਟੇ, ਜਯ ਜਯ ਗੁਰੂ ਦੇਵ।।

ਤੀਰਥ ਦਾ ਹੈ ਇਕ ਫਲ, ਸੰਤ ਮਿਲੇ ਫਲ ਚਾਰ।

ਸਤਿਗੁਰੂ ਮਿਲੇ ਅਨੰਤ ਫਲ, ਕਹਤ ਕਬੀਰ ਵਿਚਾਰ।।

ਭਵ ਭ੍ਰਮਣ ਸੰਸਾਰ ਦੁੱਖ, ਤਾ ਕਾ ਵਾਰ ਨਾ ਵਾਰ।

ਨਿਰਲੋਭੀ ਸਤਿਗੁਰੂ ਬਿਨਾਂ ਕੋਣ ਉਤਾਰੇ ਪਾਰ।।

ਪੂਰਾ ਸਤਿਗੁਰੂ ਸੇਵਤਾਂ, ਅੰਤਰ ਪ੍ਰਗਟੇ ਆਪ।

ਮਨਸਾ ਵਾਚਾ ਕਰਮਣਾ, ਮਿਟੇ ਜਨਮ ਦੇ ਤਾਪ।

ਸਮ ਇਸ਼ਟੀ ਸਤਿਗੁਰੂ ਕੀਤਾ, ਮੇਟਾ ਬ੍ਰਹਮ ਵਿਕਾਰ।

ਜਹ ਦੇਖੇ ਤਹਾਂ ਇਕ ਹੀ, ਸਾਹਿਬ ਦਾ ਦੀਦਾਰ।।

ਆਤਮਕ੍ਰਾਂਤੀ ਸਮ ਰੋਗ ਨਹੀਂ, ਸਤਿਗੁਰੂ ਵੇਦ ਸੁਜਾਨ।

ਗੁਰੂ ਆਗਿਆ ਸਮ ਪੱਥ ਨਹੀਂ, ਔਸਧ ਵਿਚਾਰ ਧਿਆਨ।।

ਸਤਿਗੁਰੂ ਪਦ ਵਿਚ ਸਮਾਂਤ ਹੈ, ਅਹਿਰਹੰਤਾਦੀ ਪਦ ਸਭ।

ਤਾਤੇਂ ਸਤਿਗੁਰੂ ਚਰਨ ਨੂੰ, ਉਪਾਸੇ ਤਜਿ ਗਰਵ।।

ਬਿਨਾ ਨਯਨ ਪਾਵੇ ਨਹੀੰ, ਬਿਨਾ ਨਯਨ ਦੀ ਬਾਤ।

ਸੇਵੇ ਸਤਿਗੁਰੂ ਕੇ ਚਰਨ, ਸੋ ਪਾਵੇ ਸ਼ਾਖਸਾਤ।।

ॐॐॐॐॐॐॐॐॐॐॐॐॐॐॐॐॐॐॐॐ

ਨਰ ਜਨਮ ਕਿਸਦਾ ਹੈ ਸਫਲ

ਦੁਸੰਗ ਵਿੱਚ ਜਾਂਦਾ ਨਹੀਂ, ਸਤਿਸੰਗ ਕਰਦਾ ਨਿੱਤ ਹੈ।

ਦੁਗ੍ਰੰਥ ਨਾ ਪਡ਼ਦਾ ਕਦੀਂ, ਸਦਗ੍ਰੰਥ ਪਡ਼ਦਾ ਨਿੱਤ ਹੈ।।

ਸ਼ੁਭ ਗੁਣ ਵੱਧਾਉਂਦਾ ਹੈ ਹਮੇਸ਼ਾ, ਅਵਗੁਣ ਘਟਾਉਣ ਵਿੱਚ ਕੁਸ਼ਲ।

ਮਨ ਸੁੱਧ ਹੈ ਵਸ ਇੰਦਰੀਆਂ, ਨਰ ਜਨਮ ਉਸਦਾ ਹੈ ਸਫਲ।।

ਧੰਨ ਦਾ ਕਮਾਉਣਾ ਜਾਣਦਾ, ਧੰਨ ਖਰਚ ਕਰਨਾ ਜਾਣਦਾ।

ਸੱਜਣ ਤੇ ਦੁਰਜਨ ਤੁਰੰਤ, ਸੁੱਖ ਵੇਖਦੇ ਹੀ ਪਹਿਚਾਨਦਾ।।

ਹੋਵੇ ਪ੍ਰਸ਼ਨ ਕੈਸਾ ਵੀ ਮੁਸ਼ਕਿਲ, ਝੱਟ ਹੀ ਸਮਝ ਕਰ ਦੇਵੇ ਹਲ।

ਧਰਮਗਯ ਵੀ ਮਰਮਗਯ ਵੀ, ਨਰ ਜਨਮ ਉਸਦਾ ਹੈ ਸਫਲ।।

ਚਿੰਤਾ ਨਾ ਅੱਗੇ ਦੀ ਕਰੇ, ਨਾ ਸੋਚ ਪਿੱਛੇ ਦੀ ਕਰੇ।

ਜਿਹਡਾ ਮਿਲੇ ਸੋ ਲੈ ਲੈਵੇ, ਮਨ ਵਿੱਚ ਉਸਨੂੰ ਨਾ ਧਰੇ।।

ਜਿਦੇ ਸੱਵਚ' ਦਰਪਣ, ਚਿੱਤ ਆਪਣਾ, ਨਿੱਤ ਤਿਉ ਰਖੇ ਵਿਮਲ।

ਚਡ਼ਨ ਨਾ ਦੇਵੇ ਉਸਤੋ ਮੇਲ, ਨਰ ਜਨਮ ਉਸਦਾ ਹੈ ਸਫਲ।।

ਲੈ ਕੇ ਨਾ ਆਇਆ ਕੁਝ ਆਪਣੇ ਨਾਲ, ਨਾ ਹੀ ਕੁਝ ਲੈ ਕੇ ਜਾਵੇਗਾ।

ਰੋਂਦਿਆ ਹੋਇਆ ਜਨਮਾਂ ਏਥੇ, ਹੱਸਦਾ ਹੋਇਆ ਜਾਵੇ ਨਿਕਲ।।

ਰੋਂਦੇ ਹੋਏ ਸਭ ਛੱਡ ਕੇ, ਨਰ ਜਨਮ ਉਸਦਾ ਹੈ ਸਫਲ।

ਬੰਦੂ ਨਾ ਜਾਦੇਂ ਨਾਲ ਹਮੇਸ਼ਾ, ਸਭ ਰਹਿ ਜਾਣ ਹੀ ਏਥੇ।।

ਨਾਤਾ ਨਿਭਾਇਆ ਬਹੁਤ, ਮਰਘਟ ਵਿੱਚ ਪਹੁੰਚਾ ਆਏ।

ਇਸ ਤਰਾਂ ਸਮਝ ਕੇ ਵਿਵਹਾਰ ਉਹਨਾਂ ਨਾਲ, ਧੀਰ ਜੋ ਕਰਦਾ ਸਰਲ।।

ਨਾ ਪ੍ਰੀਤੀ ਹੀ ਨਾ ਵੈਰ ਹੀ, ਨਰ ਜਨਮ ਉਸਦਾ ਹੈ ਸਫਲ।

ਮੇਰੀ ਦੇਹ ਹੈ ਤੂੰ ਮੰਨਦਾ, ਤਾਹੀ ਦੇਹ ਤੋਂ ਤੂੰ ਅਨਯ ਹੈ।।

ਹੇ ਮਾਲ ਤੋਂ ਮਾਲਿਕ ਅਲੱਗ, ਇਹ ਗੱਲ ਸਭਨੂੰ ਮਨਯ ਹੈ।

ਜਦੋਂ ਦੇਹ ਤੋਂ ਤੂੰ ਭਿੰਨ ਹੈ, ਕਿਉ ਫਿਰ ਬਣੇ ਹੈ ਦੇਹ ਮਲ।।

ਜਿਹਡਾ ਆਪਣੇ ਨੂੰ ਜਾਨੇ ਅਮਲ, ਨਰ ਜਨਮ ਉਸਦਾ ਹੈ ਸਫਲ।

ਤੂੰ ਜਾਗ੍ਰਤ ਨੂੰ, ਸਵਪਨ ਨੂੰ, ਅਤੇ ਨੀਂਦ ਨੂੰ ਹੈ ਜਾਣਦਾ।।

ਇਹ ਹੈ ਅਵੱਸਥਾ ਸ਼ਰੀਰ ਦੀ, ਕਿਉ ਆਤਮ ਇਸਨੂੰ ਮੰਨਦਾ।

ਨਾ ਜਨਮ ਤੇਰਾ ਨਾ ਮਰਨ ਤੇਰਾ, ਤੂੰ ਸਦਾ ਤੌਂ ਹੀ ਹੈ ਅਟਲ।।

ਜੋ ਮੰਨਦਾ ਆਤਮਾ ਅਚੱਲ, ਨਰ ਜਨਮ ਉਸਦਾ ਹੈ ਸਫਲ।।

ਕਾਰਨ ਬਣਿਆ ਹੈ ਜਦੋਂ ਤੱਕ, ਨਾ ਕਾਰਯ ਤੱਦ ਜਾਣੇਗਾ।।

ਭੋਲਾ, ਬਣਿਆ ਹੈ ਚਿੱਤ ਤੱਦ ਦਾ, ਚੇਤਯ ਨਾ ਛੁਟ ਪਾਏਗਾ।

ਪਾਉਂਦਾ ਨਹੀਂ ਸਾਮਰਾਜਯ ਅਕਸ਼ਯ ਚਿੱਤ ਜਿਸਦਾ ਜਾਏ ਗਲ।।

ਇਸ ਦਿਲ ਨੂੰ ਦੇਵੇ ਗਲਾ, ਨਰ ਜਨਮ ਉਸਦਾ ਹੈ ਸਫਲ।

ॐॐॐॐॐॐॐॐॐॐॐॐॐॐॐॐॐॐॐॐॐॐॐ

ਹੈ ਦੁੱਖ ਕੇਵਲ ਮੂਰਖਤਾ

ਜੇਕਰ ਪੁੱਤਰ ਹੁੰਦਾ ਦੁਸ਼ਟ ਤਾਂ, ਵੈਰਾਗ ਹੈ ਸਿਖਾਉਂਦਾ।

ਪੁੱਤਰ ਇੱਛਕ ਪਾਉਂਦਾ ਦੁੱਖ ਹੈ, ਹੈ ਦੁੱਖ ਕੇਵਲ ਮੂਰਖਤਾ।।

ਸੇਵਕ ਨਾ ਦਿੰਦੇ ਦੁੱਖ ਹੈ, ਦਿੰਦੇ ਸਾਰੇ ਆਰਾਮ ਹਨ।

ਆਗਿਆ ਅਨੁਸਾਰੀ ਹੋਏ ਹੈ, ਕਰਦੇ ਸਮੇਂ ਤੇ ਕੰਮ ਹਨ।

ਨੇਤ੍ਰ ਆਦਿ ਸੇਵਕ ਨਾਲ ਫਿਰ ਵੀ, ਮੂਰਖ ! ਸੇਵਕ ਚਾਹੁੰਦਾ।

ਪਾਉਂਦਾ ਉਸਤੋਂ ਦੁੱਖ ਹੈ, ਹੈ ਦੁੱਖ ਕੇਵਲ ਮੂਰਖਤਾ।।

ਆਤਮਾ ਕਦੀ ਮਰਦੀ ਨਹੀਂ, ਮਰਦੀ ਹਮੇਸ਼ਾ ਹੀ ਦੇਹ ਹੈ।

ਨਾ ਸਰੀਰ ਹੋ ਸਕਦਾ ਅਮਰ, ਇਸ ਵਿੱਚ ਨਹੀਂ ਸ਼ੱਕ ਹੈ।।

ਪਰ ਸਰੀਰ ਵੀ ਨਹੀਂ ਮਰੇ, ਮਨੁੱਖ ਮੂਰਖ ਆਸ਼ਾ ਰੱਖਦਾ।

ਪਾਉਂਦਾ ਇਸ ਤੋਂ ਦੁੱਖ ਹੈ, ਹੈ ਦੁੱਖ ਕੇਵਲ ਮੂਰਖਤਾ।।

ॐॐॐॐॐॐॐॐॐॐॐॐॐॐॐॐॐ

ਸਤਿਗੁਰੂ

ਛੁੱਡਾ ਕੇ ਸਾਰੀ ਕਾਮਨਾ, ਕਰ ਦੇਵੇ ਹੈ ਨਿਸ਼ਕਾਮ।

ਸਾਰੀਆਂ ਕਾਮਨਾਵਾਂ ਦਾ ਦੱਸੋ ਘਰ, ਪੂਰਨ ਕਰਦੇ ਕਾਮਨਾ।।

ਮਿੱਥਿਆ ਵਿਸ਼ਯ ਸੁੱਖ ਨੂੰ ਹਟਾ, ਸੁੱਖ ਸਿੰਧੂ ਦਿੰਦਾ ਹੈ ਦਸ।

ਸੁੱਖ ਸਿੰਧੂ ਜਲ ਤੋਂ ਪੂਰਨ, ਆਪਣਾ ਆਪ ਹੈ ਦਿੰਦਾ ਜਤਾ।।

ਇੱਕ ਤੁੱਛ ਵਸਤੂ ਲੈ ਕੇ, ਮੁਸ਼ਕਿਲਾਂ ਸਾਰੀਆਂ ਖਤਮ ਕਰ।

ਪਿਆਲਾ ਪਿਲਾ ਕੇ ਅੰਮ੍ਰਿਤ ਦਾ, ਮਰ ਨੂੰ ਬਨਾਉਂਦੇ ਹਨ ਅਮਰ।।

ਸਾਰੇ ਤਰਾਂ ਦੇ ਕੰਮ ਕਰ, ਪਰਤੁੰਤਰ ਨੂੰ ਨਿੱਜ ਤੰਤਰ ਕਰ।

ਅਧਿਪਤੀ ਤੋਂ ਰਹਿਤ ਦਿੰਦੇ ਬਣਾ, ਡਰ ਤੋਂ ਛੁੱਡਾ ਕੇ ਕਰਦੇ ਨਿਡਰ।।

ਸਤਿਗੁਰੂ ਜਿਸ ਨੂੰ ਮਿਲ ਜਾਵੇ, ਉਹੀ ਧੰਨ ਹੈ ਜਗ ਮੰਨ ਹੈ।

ਸੁਰ ਸਿੱਧ ਉਸਨੂੰ ਪੂਜਦੇ, ਤਾਂ ਸਮ ਨਾ ਕੋਈ ਹੋਰ ਹੈ।

ਭੋਲਾ ! ਤਰ ਜਾਏ ਸੰਸਾਰ ਤੋਂ, ਨਹੀਂ ਗਰਭ ਵਿੱਚ ਆਏ ਹੈ।।

ਈਸ਼ਵਰ ਕ੍ਰਿਪਾ ਤੋਂ, ਗੁਰੂ ਕ੍ਰਿਪਾ ਤੋਂ ਮਰਮ ਮੈਂ ਪਾਇਆ।

ਗਿਆਨ ਅਗਨੀ ਵਿੱਚ ਅਗਿਆਨ ਕੂਡਾ, ਭਸਮ ਸਭ ਹੈ ਕਰ ਦਿੱਤਾ।।

ਹੁਣ ਹੋ ਗਿਆ ਹੈ ਸਵਸੱਥ, ਲੋਸ਼ ਨਹੀਂ ਭਉ ਹੈ।

ॐॐॐॐॐॐॐॐॐॐॐॐॐॐॐॐ

ਸ਼ਾਖੀਆ

ਗੁਰੂ ਨੇ ਸਿਰ ਤੇ ਰਖੀਏ, ਚਲਿਏ ਆਗਿਆ ਮਾਹੀਂ।

ਕਹੇ ਕਬੀਰ ਤਾਂ ਦਾਸ ਨੂੰ, ਤਿੰਨ ਲੋਕ ਡਰ ਨਾਹੀਂ।।

ਗੁਰੂ ਮਾਨੁਸ ਕਰਿ ਜਾਣਦੇ, ਤੇ ਨਰ ਕਹੀਏ ਅੰਧ।

ਮਹਾ ਦੁੱਖੀ ਸੰਸਾਰ ਵਿੱਚ, ਅੱਗੇ ਜਨਮ ਦੇ ਬੰਦ।।

ਨਾਮ ਰਤਨ ਧਨ ਮੇਰੇ ਵਿੱਚ, ਖਾਨ ਖੁੱਲੀ ਘਟ ਮਾਹੀਂ।

ਸੇਤ ਮੇਤ ਹੀ ਦੇਤ ਹੈ, ਗ੍ਰਾਹਕ ਕੋਈ ਨਾਹੀਂ।।

ਨਾਮ ਬਿਨਾਂ ਬੇਕਾਮ ਹੈ, ਛੱਪਣ ਕੋਟੀ ਬਿਲਾਸ।

ਕਾ ਇੰਦਰਾਸਨ ਬੈਠਾਇਉ, ਕਾ ਬੈਕੁੰਠ ਨਿਵਾਸ।।

ਸਿਮਰਿਨ ਕੇ ਸੁੱਖ ਹੋਤ ਹੈ, ਸਿਮਰਿਨ ਤੇ ਦੁੱਖ ਜਾਏ।

ਕਹ ਕਬੀਰ ਸਿਮਰਿਨ ਕੀਤੇ, ਸਾਈਂ ਮਾਹੀਂ ਸਮਾਏ।।

ॐॐॐॐॐॐॐॐॐॐॐॐॐॐॐॐॐॐॐॐॐॐॐॐॐ

ਪ੍ਰਾਰਥਨਾ

ਗੁਰੂ ਬ੍ਰਹਮਾ ਗੁਰੂ ਵਿਸ਼ਨੂੰ, ਗੁਰੂ ਦੇਵ ਮਹੇਸ਼ਵਰਾ।

ਗੁਰੂ ਸ਼ਾਖਸਤ ਪਰਮ ਬ੍ਰਹਮਾ ਤਸਮੈ ਸ਼੍ਰੀ ਗੁਰੂਵੇ ਨਮਾਹ।।

ਧਿਆਨ ਮੂਲਮ ਗੁਰੂ ਮੂਰਤੀ ਪੂਜਾ ਮੂਲਮ ਗੁਰੂ ਪਦਮ।

ਮੰਤਰ ਮੂਲਮ ਗੁਰੂ ਵਾਕਮ ਮੋਕਸ਼ ਮੂਲਮ ਗੁਰੂ ਕ੍ਰਿਪਾ।।

ਅਖੰਡਮੰਡਲਾਕਾਰਮ ਵਿਆਪਤਮ ਯੇਨ ਚਰਾਚਰਮ।

ਤਤਪਦਮ ਦਰਸ਼ੀਤਮ ਯੇਨ ਤਸਮੈ ਸ਼੍ਰੀ ਗੁਰੂਵੇ ਨਮਾਹ।।

ਤਵਮੇਵ ਮਾਤਾ ਚ ਪਿਤਾ ਤਵਮੇਵ ਤਵਮੇਵ ਬੰਧੂ ਚ ਸਖਾ ਤਵਮੇਵ।

ਤਵਮੇਵ ਵਿਦਿਆ ਦਰਵਿਨਮ ਤਵਮੇਵ, ਤਵਮੇਵ ਸਰਵਮ ਮਮ ਦੇਵ ਦੇਵ।।

ਬ੍ਰਹਮਾਨੰਦਮ ਪਰਮਸੁਖਦਮ ਕੇਵਲਮ ਗਿਆਨਮੂਰਤੀ।

ਦੁਵੰਦਾਵਾਤੀਤਮ ਗਗਨਸਦ੍ਰਿਸ਼ਮ ਤੱਤਵਮਸਿਆਦਿਲਕਸ਼ਣਮ।।

ਏਕਮ ਨਿਤਯਮ ਵਿਮਲਮਚਲਮ ਸਰਵਧੀਸਾਕਸ਼ੀਭੂਤਮ।

ਭਾਵਾਤੀਤਮ ਤ੍ਰਿਗੁਣਰਹਿਤਮ ਸਤਿਗੁਰੂ ਤਮ ਨਮਾਮਿ।।

ॐॐॐॐॐॐॐॐॐॐॐॐॐॐॐॐॐॐॐ

ਗੁਰੂ ਵੰਦਨਾ

ਜਯ ਸਦਗੁਰੂ ਦੇਵਨ ਦੇਵ ਵਰਮ, ਨਿੱਜ ਭਗਤਨ ਰਕਸ਼ਮ ਦੇ ਧਰਮ।

ਪਰ ਦੁੱਖ ਹਰਮ ਸੁੱਖ ਸ਼ਾਂਤੀ ਕਰਮ, ਨਿਰੁਪਾਧੀ ਨਿਰਾਯਮ ਦਿਵਿਆ ਪਰਮ।।

ਜਯ ਕਾਲ ਅਬਾਦਿਤ ਸ਼ਾਂਤੀ ਮਯ, ਜਨ ਪੋਸ਼ਕ ਸ਼ੋਸ਼ਕ ਤ੍ਰਾਪ ਤਿਅਮ।

ਭਯ ਭੰਜਨ ਦੇਤ ਪਰਮ ਅਭਿਅਮ, ਮਨ ਰੰਜਨ ਭਾਵਿਕ ਭਾਵ ਪ੍ਰਿਅਮ।।

ਮਮਤਾਦਿਕ ਦੋਸ਼ ਨਸ਼ਾਵਤ ਹੈ, ਸਮ ਆਦਿਕ ਭਾਵ ਸਿਖਾਵਤ ਹੈ।

ਜਗ ਜੀਵਨ ਪਾਪ ਨਿਵਾਰਤ ਹੈ, ਭਵਸਾਗਰ ਪਾਰ ਉਤਾਰਤ ਹੈ।।

ਕਹੁ ਧਰਮ ਬਤਾਵਤ ਧਿਆਨ ਕਹੀ, ਕਹੁ ਭਗਤੀ ਸਿਖਾਵਤ ਗਿਆਨ ਕਹੀ।

ਉਪਦੇਸ਼ਤ ਨੇਮ ਅਰੁ ਪ੍ਰੇਮ ਤੁਮਰੀ, ਕਰਤੇ ਯੋਗ ਔਰ ਕਸ਼ੇਮ ਤੁਮਹੀ।।

ਮਨ ਇੰਦਰੀਏ ਜਾਹੀ ਨਾ ਜਾਨ ਸਕੇ, ਨਹੀਂ ਬੁਧੀ ਜਿਸੇ ਪਹਿਚਾਨ ਸਕੇ।

ਨਹੀਂ ਸ਼ਬਦ ਨਹੀਂ ਧਿਆਤ ਨਹੀਂ ਧੇਯ ਜਹਾਂ, ਨਹੀਂ ਗਿਆਤ ਨਾ ਗਿਆਨ ਨਾ ਗੇਯ ਜਹਾਂ।

ਨਹੀਂ ਦੇਸ਼ ਨਾ ਕਾਲ ਨਾ ਵਸਤੂ ਤਹਾਂ, ਬਿਨ ਸਤਿਗੁਰੂ ਕੋ ਪਹੁੰਚਾਏ ਤਹਾਂ।।

ਨਹੀਂ ਰੂਪ ਨਾ ਲੱਖਣ ਹੀ ਜਿਸਦਾ, ਨਹੀਂ ਨਾਮ ਨਾ ਧਾਮ ਨਹੀਂ ਜਿਸਦਾ।

ਨਹੀਂ ਸੱਚ ਅਸੱਚ ਕਹਾਏ ਸਕੇ, ਗੁਰੂਦੇਵ ਹੀ ਤਾਹੀਂ ਜਨਾਏ ਸਕੇ।।

ਗੁਰੂ ਕੀਨ ਕ੍ਰਿਪਾ ਭਵ ਤ੍ਰਾਸ ਗਈ, ਮਿਟ ਭੁੱਖ ਗਈ ਛੁੱਟ ਪਿਆਸ ਗਈ।

ਨਹੀਂ ਕਾਮ ਰਹਾ ਨਾ ਕਰਮ ਰਹਾ, ਨਹੀਂ ਮੌਤ ਰਹੀ ਨਹੀਂ ਜਨਮ ਰਹਾ।।

ਭਗ ਰਾਗ ਗਿਆ ਹਟ ਦਵੇਸ਼ ਗਿਆ, ਅਗ ਚੂਰਨ ਭਯਾ ਅਨੁ ਪੂਰਨ ਭਆ।

ਨਹੀਂ ਦਵੈਤ ਰਹਾ ਸਮ ਏਕ ਭਯਾ, ਭਰਮ ਭੇਦ ਮਿਟਾ ਸਮ ਤਰ ਗਿਆ।।

ਨਹੀਂ ਮੈਂ ਨਹੀਂ ਤੂੰ ਨਹੀਂ ਅਨਯ ਰਹਾ, ਗੁਰੂ ਸ਼ਾਸ਼ਵਤ ਆਪ ਅਨਯ ਰਹਾ।

ਗੁਰੂ ਸੇਵਤ ਤੇ ਨਰ ਧੰਨਯ ਜਹਾਂ, ਤਿਨਕੇ ਨਹੀਂ ਦੁੱਖ ਜਹਾਂ ਨਾ ਵਹਾਂ।।

ॐॐॐॐॐॐॐॐॐॐॐॐॐॐॐॐॐॐॐॐॐ

 

ਨਿਰਭੈਯ ਬਣੋ

ਆਪਣੇ ਆਪ ਨੂੰ

ਪਰਿਸਥਿਤੀਆਂ ਦਾ ਗੁਲਾਮ

ਕਦੀ ਨਾ ਸਮਝੋ।

ਤੁਸੀਂ ਆਪ ਆਪਣੀ ਕਿਸਮਤ ਦੇ

ਵਿਦਾਤਾ ਹੋ।

ਪਰਮ ਪੂਜਨੀਯ ਸੰਤ ਸ਼੍ਰੀ ਆਸਾਰਾਮ ਜੀ ਬਾਪੂ

ॐॐॐॐॐॐॐॐॐॐॐॐॐॐॐॐॐॐॐॐॐ